ਕੁਰਾਨ - 2:203 ਸੂਰਹ ਅਲ-ਬਾਕ਼ਰਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

203
۞وَٱذۡكُرُواْ ٱللَّهَ فِيٓ أَيَّامٖ مَّعۡدُودَٰتٖۚ فَمَن تَعَجَّلَ فِي يَوۡمَيۡنِ فَلَآ إِثۡمَ عَلَيۡهِ وَمَن تَأَخَّرَ فَلَآ إِثۡمَ عَلَيۡهِۖ لِمَنِ ٱتَّقَىٰۗ وَٱتَّقُواْ ٱللَّهَ وَٱعۡلَمُوٓاْ أَنَّكُمۡ إِلَيۡهِ تُحۡشَرُونَ

Transliteration: (Wazkurul laaha feee ayyaamin ma'doodaatin; faman ta'ajjala fee yawmaini falaaa ismaa 'alaihi wa man ta akhara falaaa isma 'alayhi; limanit-taqaa; wattaqul laaha wa'lamooo annakum ilaihi tuhsharoon)

203਼ (ਹੱਜ ਦੇ) ਇਹਨਾਂ ਗਿਣਤੀ ਦੇ ਕੁੱਝ ਦਿਨਾਂ ਵਿਚ ਤੁਸੀਂ ਵੱਧ ਤੋਂ ਵੱਧ ਅੱਲਾਹ ਨੂੰ ਯਾਦ ਕਰੋ।1 ਫਿਰ ਜਿਹੜਾ ਕੋਈ ਛੇਤੀ ਕਰਕੇ ਦੋ ਦਿਨ ਵਿਚ ਹੀ (ਮਿਨਾ ਤੋਂ ਮੱਕੇ ਵੱਲ) ਮੁੜ ਆਵੇ ਤਾਂ ਕੋਈ ਗੁਨਾਹ ਨਹੀਂ ਅਤੇ ਜਿਸ ਨੇ ਮੁੜਨ ਵਿਚ ਇਕ ਦਿਨ ਦੀ ਦੇਰੀ ਕੀਤੀ ਤਾਂ ਵੀ ਕੋਈ ਗੁਨਾਹ ਨਹੀਂ। ਪਰ ਸ਼ਰਤ ਇਹ ਹੇ ਕਿ ਉਹ ਰੱਬ ਤੋਂ ਡਰਦਾ ਰਹੇ। ਤੁਸੀਂ ਸਾਰੇ ਅੱਲਾਹ ਤੋਂ ਹੀ ਡਰੋ ਅਤੇ ਚੰਗੀ ਤਰ੍ਹਾਂ ਜਾਣ ਲਓ ਕਿ ਇਕ ਦਿਨ ਉਸ ਦੀ ਹਜ਼ੂਰੀ ਵਿਚ ਇਕੱਠਾ ਹੋਣਾ ਹੇ।

ਸੂਰਹ ਅਲ-ਬਾਕ਼ਰਾ ਆਯਤ 203 ਤਫਸੀਰ




1 ਅਰਫ਼ਾਤ ਤੋਂ ਮਿਨਾ ਦੀ ਵਾਪਸੀ ਤੇ ਜ਼ਿਲਹੱਜ ਦੀ ਗਿਆਰ੍ਹਵੀਂ ਬਾਰ੍ਹਵੀਂ ਤੇ ਤੇਰ੍ਹਵੀਂ ਤਾਰੀਖ਼ਾਂ ਵਿਚ ਅੱਲਾਹ ਦਾ ਜ਼ਿਕਰ ਅਤੇ ਤਕਬੀਰਾਂ ਪੜ੍ਹਣ ਦਾ ਹੁਕਮ ਹੇ। ਇਹਨਾਂ ਦਿਨਾਂ ਨੂੰ ‘ਅੱਯਾਮੇ ਮਾਅਦੂਦਾਤ’ ਜਾਂ ‘ਅੱਯਾਮੇ ਤਸ਼ਰੀਕ’ ਵੀ ਕਿਹਾ ਜਾਂਦਾ ਹੇ।

Sign up for Newsletter

×

Download Our Quran App

For a faster and smoother experience,
install our mobile app now.

Download Now