ਕੁਰਾਨ - 2:221 ਸੂਰਹ ਅਲ-ਬਾਕ਼ਰਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

221
وَلَا تَنكِحُواْ ٱلۡمُشۡرِكَٰتِ حَتَّىٰ يُؤۡمِنَّۚ وَلَأَمَةٞ مُّؤۡمِنَةٌ خَيۡرٞ مِّن مُّشۡرِكَةٖ وَلَوۡ أَعۡجَبَتۡكُمۡۗ وَلَا تُنكِحُواْ ٱلۡمُشۡرِكِينَ حَتَّىٰ يُؤۡمِنُواْۚ وَلَعَبۡدٞ مُّؤۡمِنٌ خَيۡرٞ مِّن مُّشۡرِكٖ وَلَوۡ أَعۡجَبَكُمۡۗ أُوْلَـٰٓئِكَ يَدۡعُونَ إِلَى ٱلنَّارِۖ وَٱللَّهُ يَدۡعُوٓاْ إِلَى ٱلۡجَنَّةِ وَٱلۡمَغۡفِرَةِ بِإِذۡنِهِۦۖ وَيُبَيِّنُ ءَايَٰتِهِۦ لِلنَّاسِ لَعَلَّهُمۡ يَتَذَكَّرُونَ

Transliteration: (Wa laatankihul mushrikaati hattaa yu'minn; wa la amatum mu'minatun khairum mim mushrikatinw wa law a'jabatkum; wa laa tunkihul mushrikeena hattaa yu'minoo; wa la'abdummu'minun khairum mimmushrikinw wa law 'ajabakum; ulaaa'ika yad'oona ilan Naari wallaahu yad'ooo ilal Jannati walmaghfirati biiznihee wa yubaiyinu Aayaatihee linnaasi la'allahum yatazakkaroon)

221਼ (ਹੇ ਮੁਸਲਮਾਨੋ!) ਤੁਸੀਂ ਮੁਸ਼ਰਿਕੁ1 ਔਰਤਾਂ ਨਾਲ ਉਦੋਂ ਤਕ ਨਿਕਾਹ ਨਾ ਕਰੋ ਜਦੋਂ ਤਕ ਕਿ ਉਹ ਈਮਾਨ ਨਾ ਲੈ ਆਉਣ। ਇਕ ਈਮਾਨ ਵਾਲੀ ਗੋਲੀ ਔਰਤ ਮੁਸ਼ਰਿਕ ਔਰਤ ਤੋਂ ਕਿਤੇ ਵਧੀਆ ਹੇ ਭਾਵੇਂ ਉਹ (ਮੁਸ਼ਰਿਕਾ) ਤੁਹਾਨੂੰ ਕਿੰਨੀ ਹੀ ਭਾਂਉਂਦੀ ਹੋਵੇ ਅਤੇ ਤੁਸੀਂ (ਮੁਸਲਮਾਨ ਔਰਤੋਂ) ਮੁਸ਼ਰਿਕ ਮਰਦਾਂ ਨਾਲ ਨਿਕਾਹ ਨਾ ਕਰੋ ਜਦੋਂ ਤਕ ਕਿ ਉਹ ਈਮਾਨ ਨਾ ਲੈ ਆਉਣ। ਇਕ ਮੋਮਿਨ ਗ਼ੁਲਾਮ ਮੁਸ਼ਰਿਕ ਤੋਂ ਕਿਤੇ ਵਧੀਆ ਹੇ ਭਾਵੇਂ ਕਿ ਉਹ (ਮੁਸ਼ਰਿਕ) ਤੁਹਾਨੂੰ ਕਿੰਨਾ ਹੀ ਪਸੰਦ ਹੇ। ਇਹ (ਮੁਸ਼ਰਿਕ) ਤਾਂ ਨਰਕ ਵੱਲ ਬੁਲਾਉਂਦੇ ਹਨ ਅਤੇ ਅੱਲਾਹ ਆਪਣੇ ਹੁਕਮਾਂ ਨਾਲ ਤੁਹਾਨੂੰ ਜੰਨਤ ਤੇ ਬਖ਼ਸ਼ਿਸ਼ ਵੱਲ ਬੁਲਾਉਂਦਾ ਹੇ। (ਇਸੇ ਲਈ) ਉਹ ਲੋਕਾਂ ਨੂੰ ਆਪਣੀਆਂ ਆਇਤਾਂ (ਫ਼ਰਮਾਨ) ਖੋਲ ਖੋਲ ਕੇ ਬਿਆਨ ਕਰਦਾ ਹੇ ਤਾਂ ਜੋ ਉਹ ਸਿੱਖਿਆ ਗ੍ਰਹਿਣ ਕਰਨ।

ਸੂਰਹ ਅਲ-ਬਾਕ਼ਰਾ ਆਯਤ 221 ਤਫਸੀਰ




1 “ਮੁਸ਼ਰਿਕ” ਤੋਂ ਭਾਵ ਕਾਫ਼ਰ ਤੇ ਬੁਤ ਪੂਜਣ ਵਾਲੇ ਅਤੇ ਜਿਹੜੇ ਅੱਲਾਹ ਦੇ ਇਕ ਹੋਣ ਅਤੇ ਮੁਹੰਮਦ (ਸ:) ਦੀ ਪੈਗ਼ੰਬਰੀ ਦੇ ਇਨਕਾਰੀ ਹਨ।

Sign up for Newsletter

×

Download Our Quran App

For a faster and smoother experience,
install our mobile app now.

Download Now