ਕੁਰਾਨ - 48:2 ਸੂਰਹ ਅਲ-ਫਤਹ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

2
لِّيَغۡفِرَ لَكَ ٱللَّهُ مَا تَقَدَّمَ مِن ذَنۢبِكَ وَمَا تَأَخَّرَ وَيُتِمَّ نِعۡمَتَهُۥ عَلَيۡكَ وَيَهۡدِيَكَ صِرَٰطٗا مُّسۡتَقِيمٗا

Transliteration: (Liyaghfira lakal laahu maa taqaddama min zanbika wa maa ta akhkhara wa yutimma ni'matahoo 'alaika wa yahdiyaka siraatan mustaqeema)

2਼ ਤਾਂ ਜੋ ਅੱਲਾਹ ਤੁਹਾਡੀਆਂ ਸਾਰੀਆਂ ਅਗਲੀਆਂ ਪਿਛਲੀਆਂ ਭੁੱਲਾਂ ਨੂੰ ਮੁਆਫ਼ ਕਰ ਦੇਵੇ 1 ਅਤੇ ਤੁਹਾਡੇ ਉੱਤੇ ਆਪਣੀ ਨਿਅਮਤ (ਇਨਾਮ) ਨੂੰ ਪੂਰੀ ਕਰੇ ਅਤੇ ਤੁਹਾਨੂੰ ਸਿੱਧੀ ਰਾਹ ਦੀ ਹਿਦਾਇਤ ਬਖ਼ਸ਼ੇ।

ਸੂਰਹ ਅਲ-ਫਤਹ ਆਯਤ 2 ਤਫਸੀਰ




1 ਹਜ਼ਰਤ ਮੂਗ਼ੈਰਾ ਬਿਨ ਸ਼ਾਅਬਾ ਤੋਂ ਪਤਾ ਲਗਦਾ ਹੈ ਕਿ ਨਬੀ (ਸ:) ਤਹੱਜਦ ਦੀ ਨਮਾਜ਼ ਵਿਚ ਇੰਨੀ ਦੇਰ ਖੜੇ ਰਹਿੰਦੇ ਸੀ ਕਿ ਉਨ੍ਹਾਂ ਦੇ ਪੈਰਾਂ ਉੱਤੇ ਸੋਜਾ ਆ ਜਾਂਦਾ ਸੀ। ਲੋਕਾਂ ਨੇ ਕਿਹਾ ਕਿ ਅੱਲਾਹ ਨੇ ਤਾਂ ਤੁਹਾਡੇ ਅਗਲੇ ਪਿਛਲੇ ਸਾਰੇ ਹੀ ਗੁਨਾਹ ਬਖ਼ਸ਼ ਦਿੱਤੇ ਹਨ ਫੇਰ ਤੁਸੀਂ ਇੰਨੀ ਤਪੱਸਿਆ ਕਿਉਂ ਕਰਦੇ ਹੋ। ਤਾਂ ਆਪ (ਸ:) ਨੇ ਫ਼ਰਮਾਇਆ, ਕੀ ਮੈਂ ਅੱਲਾਹ ਦਾ ਧੰਨਵਾਦੀ ਬੰਦਾ ਨਾ ਬਣਾਂ ? (ਸਹੀ ਬੁਖ਼ਾਰੀ, ਹਦੀਸ: 4836)

Sign up for Newsletter

×

Download Our Quran App

For a faster and smoother experience,
install our mobile app now.

Download Now