ਕੁਰਾਨ - 5:46 ਸੂਰਹ ਅਲ-ਮਾਇਦਾ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

46
وَقَفَّيۡنَا عَلَىٰٓ ءَاثَٰرِهِم بِعِيسَى ٱبۡنِ مَرۡيَمَ مُصَدِّقٗا لِّمَا بَيۡنَ يَدَيۡهِ مِنَ ٱلتَّوۡرَىٰةِۖ وَءَاتَيۡنَٰهُ ٱلۡإِنجِيلَ فِيهِ هُدٗى وَنُورٞ وَمُصَدِّقٗا لِّمَا بَيۡنَ يَدَيۡهِ مِنَ ٱلتَّوۡرَىٰةِ وَهُدٗى وَمَوۡعِظَةٗ لِّلۡمُتَّقِينَ

Transliteration: (Wa qaffainaa 'alaaa aasaaarihim bi 'Eesab ni Maryama musaddiqal limaa baina yadaihi minat Tawraati wa aatainaahul Injeela feehi hudanw wa noorunw wa musaddiqal limaa baina yadaihi minat Tawraati wa hudanw wa maw'izatal lilmuttaqeen)

46਼ ਅਤੇ ਅਸੀਂ ਇਹਨਾਂ ਪੈਗ਼ੰਬਰਾਂ ਮਗਰੋਂ ਮਰੀਅਮ ਦੇ ਪੁੱਤਰ ਈਸਾ ਨੂੰ ਭੇਜਿਆ 1 ਜਿਹੜਾ ਆਪਣੇ ਤੋਂ ਪਹਿਲਾਂ ਆਈ ਕਿਤਾਬ ਭਾਵ ਤੌਰੈਤ ਦੀ ਪੁਸ਼ਟੀ ਕਰਨ ਵਾਲਾ ਸੀ। ਅਸੀਂ ਉਸ (ਈਸਾ) ਨੂੰ ਇੰਜੀਲ ਦਿੱਤੀ, ਜਿਸ ਵਿਚ (ਸਿੱਧਾ ਰਾਹ ਵੇਖਣ ਲਈ) ਰੋਸ਼ਨੀ ਅਤੇ ਹਿਦਾਇਤ ਸੀ ਅਤੇ ਉਹ ਆਪਣੇ ਤੋਂ ਪਹਿਲਾਂ ਨਾਜ਼ਲ ਹੋਈ ਕਿਤਾਬ (ਤੌਰੈਤ) ਦੀ ਪੁਸ਼ਟੀ ਕਰਨ ਵਾਲੀ ਸੀ ਅਤੇ ਬੁਰਾਈਆਂ ਤੋਂ ਬਚਣ ਵਾਲਿਆਂ ਲਈ ਹਿਦਾਇਤ ਤੇ ਨਸੀਹਤ ਨਾਲ ਭਰੀ ਹੋਈ ਸੀ।

ਸੂਰਹ ਅਲ-ਮਾਇਦਾ ਆਯਤ 46 ਤਫਸੀਰ




1 ਹਜ਼ਰਤ ਈਸਾ ਤੋਂ ਬਾਅਦ ਹਜ਼ਰਤ ਮੁਹੰਮਦ (ਸ:) ਨੂੰ ਨਬੀ ਬਣਾਇਆ ਗਿਆ। ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ, ਮੈਂ ਇਬਨੇ ਮਰੀਅਮ ਨਾਲ ਸਭ ਤੋਂ ਵੱਧ ਨੇੜੇ ਦਾ ਸਬੰਧ ਰੱਖਦਾ ਹਾਂ ਅਤੇ ਸਾਰੇ ਪੈਗ਼ੰਬਰ ਮੇਰੇ ਅਲਾਤੀ ਭਾਈ ਹਨ, ਮੇਰੇ ਅਤੇ ਇਬਨੇ ਮਰੀਅਮ ਵਿਚਾਲੇ ਕੋਈ ਨਬੀ ਨਹੀਂ। (ਸਹੀ ਬੁਖ਼ਾਰੀ, ਹਦੀਸ: 3442) * ਅਲਾਤੀ ਭਾਈ ਤੋਂ ਭਾਵ ਹੇ ਕਿ ਜਿਨ੍ਹਾਂ ਦਾ ਬਾਪ ਇਕ ਹੋਵੇ ਅਤੇ ਮਾਵਾਂ ਵੱਖ ਵੱਖ ਹੋਣ ਭਾਵ ਕਿ ਸਾਰੇ ਨਬੀਆਂ ਦਾ ਦੀਨ ਇਕ ਹੀ ਸੀ ਪਰ ਤਰੀਕੇ (ਸ਼ਰੀਅਤਾਂ) ਵੱਖ ਵੱਖ ਸੀ ਪਰੰਤੂ ਸ਼ਰੀਅਤੇ ਮੁਹੰਮਦੀਯਾ ਤੋਂ ਬਾਅਦ ਸਾਰੀਆਂ ਸ਼ਰੀਅਤਾਂ ਰੱਦ ਹੋ ਗਈਆਂ ਅਤੇ ਹੁਣ ਦੀਨ ਵੀ ਇਕ ਹੇ ਅਤੇ ਸ਼ਰੀਅਤ ਵੀ ਇਕ। (ਅਹਸਨੁਲ-ਬਿਆਨ)

Sign up for Newsletter

×

Download Our Quran App

For a faster and smoother experience,
install our mobile app now.

Download Now