ਕੁਰਾਨ - 33:7 ਸੂਰਹ ਅਲ-ਅਹਜ਼ਾਬ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

7
وَإِذۡ أَخَذۡنَا مِنَ ٱلنَّبِيِّـۧنَ مِيثَٰقَهُمۡ وَمِنكَ وَمِن نُّوحٖ وَإِبۡرَٰهِيمَ وَمُوسَىٰ وَعِيسَى ٱبۡنِ مَرۡيَمَۖ وَأَخَذۡنَا مِنۡهُم مِّيثَٰقًا غَلِيظٗا

Transliteration: (Wa iz akhaznaa minan Nabiyyeena meesaaqahum wa minka wa min Noohinw wa Ibraaheema wa Moosaa wa Eesab-ni-Maryama wa akhaznaa minhum meesaaqan ghaleezaa)

7਼ (ਹੇ ਨਬੀ! ਯਾਦ ਕਰੋ) ਜਦੋਂ ਅਸੀਂ ਸਾਰੇ ਨਬੀਆਂ ਤੋਂ (ਰੱਬੀ ਪੈਗ਼ਾਮ ਲੋਕਾਂ ਤਕ ਪਹੁੰਚਾਉਣ ਦਾ) ਪ੍ਰਣ ਲਿਆ ਸੀ। ਤੁਹਾਥੋਂ (ਭਾਵ ਮੁਹੰਮਦ ਸ: ਤੋਂ) ਵੀ ਅਤੇ ਨੂਹ, ਇਬਰਾਹੀਮ, ਮੂਸਾ ਤੇ ਮਰੀਅਮ ਦੇ ਪੁੱਤਰ ਈਸਾ 2 ਤੋਂ (ਵੀ ਇਹੋ ਪ੍ਰਣ ਲਿਆ ਸੀ) ਅਤੇ ਅਸੀਂ ਸਭ ਤੋਂ ਪੱਕਾ ਪ੍ਰਣ ਲੈ ਚੁੱਕੇ ਹਾਂ।

ਸੂਰਹ ਅਲ-ਅਹਜ਼ਾਬ ਆਯਤ 7 ਤਫਸੀਰ




2 ਅੱਲਾਹ ਨੇ ਬਹੁਤ ਬੜੀ ਸੰਖਿਆ ਵਿਚ ਪੈਗ਼ੰਬਰ ਤੇ ਨਬੀ ਭੇਜੇ ਹਨ ਪਰ .ਕੁਰਆਨ ਪਾਕ ਵਿਚ ਲਗ-ਭਗ 25 ਨਬੀਆਂ ਦੇ ਨਾਵਾਂ ਦੀ ਹੀ ਚਰਚਾ ਕੀਤੀ ਗਈ ਹੈ। ਇਨ੍ਹਾਂ ਵਿੱਚ ਉੱਚ ਕੋਟੀ ਦੇ ਪੰਜ ਪੈਗ਼ੰਬਰ ਹੀ ਹਨ। 1਼ ਮੁਹੰਮਦ (ਸ:) 2਼ ਹਜ਼ਰਤ ਨੂਹ 3਼ ਹਜ਼ਰਤ ਇਬਰਾਹੀਮ 4਼ ਹਜ਼ਰਤ ਮੂਸਾ 5਼ ਹਜ਼ਰਤ ਈਸਾ।

Sign up for Newsletter

×

Download Our Quran App

For a faster and smoother experience,
install our mobile app now.

Download Now