ਕੁਰਾਨ - 16:112 ਸੂਰਹ ਅਨ-ਨਹਲ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

112
وَضَرَبَ ٱللَّهُ مَثَلٗا قَرۡيَةٗ كَانَتۡ ءَامِنَةٗ مُّطۡمَئِنَّةٗ يَأۡتِيهَا رِزۡقُهَا رَغَدٗا مِّن كُلِّ مَكَانٖ فَكَفَرَتۡ بِأَنۡعُمِ ٱللَّهِ فَأَذَٰقَهَا ٱللَّهُ لِبَاسَ ٱلۡجُوعِ وَٱلۡخَوۡفِ بِمَا كَانُواْ يَصۡنَعُونَ

Transliteration: (Wa darabal laahu masalan qaryatan kaanat aaminatam mutma'innatany yaaateehaa rizquhaa raghadam min kulli makaanin fakafarat bi an'umil laahi fa azaaqahal laahu libaasal joo'i walkhawfi bimaa kaanoo yasna'oon)

112਼ ਅੱਲਾਹ ਇਕ ਬਸਤੀ ਦੀ ਉਦਾਹਰਨ ਦਿੰਦਾ ਹੈ, ਜਿਹੜੀ ਅਮਨ-ਚੈਨ ਨਾਲ ਰਹਿ ਰਹੀ ਸੀ। ਉਸ ਦਾ ਰਿਜ਼ਕ ਉਸ ਦੇ ਕੋਲ ਹਰ ਥਾਂ ਤੋਂ ਬੁਹਲਤਾ ਨਾਲ ਪਹੁੰਚ ਰਿਹਾ ਸੀ ਫੇਰ ਉਸ (ਦੇ ਵਸਨੀਕਾਂ) ਨੇ ਅੱਲਾਹ ਦੀਆਂ ਨਿਅਮਤਾਂ ਦੀ ਨਾ-ਸ਼ੁਕਰੀ ਕੀਤੀ1 ਤਾਂ ਅੱਲਾਹ ਨੇ ਉਹਨਾਂ ਦੀਆਂ ਕਰਤੂਤਾਂ ਕਾਰਨ ਉਹਨਾਂ ’ਤੇ ਭੁੱਖ ਤੇ ਡਰ ਦੀ ਮੁਸੀਬਤ ਪਾ ਛੱਡੀ ਹੈ।

ਸੂਰਹ ਅਨ-ਨਹਲ ਆਯਤ 112 ਤਫਸੀਰ




1 ਬੰਦਿਆਂ ਦੀ ਨਾ-ਸ਼ੁਕਰੀ ਕਰਨਾ ਬਹੁਤ ਵੱਡਾ ਜੁਰਮ ਹੈ ਇਸ ਦੀ ਉਦਾਹਰਨ ਇਕ ਹਦੀਸ ਵਿਚ ਦੱਸੀ ਗਈ ਹੈ, ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਮੈਨੂੰ ਨਰਕ ਵਿਖਾਈ ਗਈ ਮੈਂਨੇ ਵੇਖਿਆ ਕਿ ਉਸ ਵਿਚ ਬਹੁ ਗਿਣਤੀ ਔਰਤਾਂ ਦੀ ਹੀ ਸੀ ਜਿਹੜੀਆਂ ਨਾ-ਸ਼ੁਕਰੀ ਕਰਦੀਆਂ ਸੀ, ਪੁੱਛਿਆ ਗਿਆ, ਕੀ ਉਹ ਅੱਲਾਹ ਦੀ ਨਾ-ਸ਼ੁਕਰੀ ਕਰਦੀਆਂ ਸਨ ? ਆਪ (ਸ:) ਨੇ ਫ਼ਰਮਾਇਆ, ਉਹ ਆਪਣੇ ਪਤੀਆਂ ਦੀ ਨਾ-ਸ਼ੁਕਰੀ ਕਰਦੀਆਂ ਹਨ। ਜੇ ਕੋਈ ਪਤੀ ਉਹਨਾਂ ਦੇ ਨਾਲ ਵਧੀਆ ਵਰਤਾਓ ਕਰਦਾ ਹੈ, ਉਸ ਦੀ ਵੀ ਨਾ-ਸ਼ੁਕਰੀ ਕਰਦੀਆਂ ਹਨ। ਜੇ ਤੂੰ ਕਿਸੇ ਔਰਤ ਨਾਲ ਇਕ ਲੰਮੇ ਸਮੇਂ ਤਕ ਅਹਿਸਾਨ ਕਰਦਾ ਰਹੇ ਫੇਰ ਉਹ ਤੇਰੇ ਵਿਚ ਕੋਈ ਵੀ ਅਜਿਹੀ ਗੱਲ ਵੇਖੇ ਜਿਸ ਨੂੰ ਉਹ ਨਾ-ਪਸੰਦ ਕਰਦੀ ਹੋਵੇ ਤਾਂ ਕਹਿਣ ਲੱਗਦੀ ਹੈ, ਮੈਂਨੇ ਤੇਥੋਂ ਕੋਈ ਵੀ ਭਲਾਈ ਨਹੀਂ ਪਾਈ। (ਸਹੀ ਬੁਖ਼ਾਰੀ, ਹਦੀਸ: 29)

Sign up for Newsletter

×

Download Our Quran App

For a faster and smoother experience,
install our mobile app now.

Download Now