ਕੁਰਾਨ - 16:128 ਸੂਰਹ ਅਨ-ਨਹਲ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

128
إِنَّ ٱللَّهَ مَعَ ٱلَّذِينَ ٱتَّقَواْ وَّٱلَّذِينَ هُم مُّحۡسِنُونَ

Transliteration: (Innal laaha ma'al lazeenat taqaw wal lazeena hum muhsinoon (section 16) (End Juz 14))

128਼ ਸੱਚ ਜਾਣੋਂ ਕਿ ਅੱਲਾਹ ਪਰਹੇਜ਼ਗਾਰ (ਰੱਬ ਤੋਂ ਡਰਨ ਵਾਲੇ) ਅਤੇ ਨੇਕ ਕੰਮ ਕਰਨ ਵਾਲਿਆਂ ਦੇ ਅੰਗ-ਸੰਗ ਹੀ ਹੈ।1

ਸੂਰਹ ਅਨ-ਨਹਲ ਆਯਤ 128 ਤਫਸੀਰ




1 ਜਿੱਨੀ ਕਿਸੇ ਨੇ ਵਧੀਕੀ ਕੀਤੀ ਹੋਵੇ ਉੱਨਾ ਹੀ ਬਦਲਾ ਲੈਣਾ ਚਾਹੀਦਾ ਹੈ। ਨੇਕੀ ਤੇ ਪਰਹੇਜ਼ਗਾਰੀ ਰੱਬ ਦੀ ਮਿਹਰਾਂ ਰਾਹੀਂ ਪ੍ਰਾਪਤ ਹੁੰਦੀ ਹੈ ਅਤੇ ਬਿਨਾਂ ਅੱਲਾਹ ਦੀ ਰਹਿਮਤ ਤੋਂ ਕਿਸੇ ਦੀ ਮੁਕਤੀ ਦੀ ਆਸ ਨਹੀਂ ਕੀਤੀ ਜਾ ਸਕਦੀ, ਇੱਥੇ ਤਕ ਕਿ ਨਬੀਆਂ ਦੀ ਵੀ ਨਹੀਂ। ਜਿਵੇਂ ਕਿ ਹਦੀਸ ਵਿਚ ਹੈ ਕਿ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ, ਤੁਹਾਡੇ ਵਿੱਚੋਂ ਕਿਸੇ ਦੇ ਵੀ ਕਰਮ ਉਸ ਨੂੰ ਨਰਕ ਦੀ ਅੱਗ ਤੋਂ ਬਚਾ ਨਹੀਂ ਸਕਣਗੇ। ਲੋਕਾਂ ਨੇ ਪੁੱਛਿਆ ਕਿ ਹੇ ਨਬੀ! ਕੀ ਤੁਹਾਡੇ ਵੀ? ਆਪ ਨੇ ਫ਼ਰਮਾਇਆ, ਹਾਂ! ਮੈਨੂੰ ਵੀ ਨਹੀਂ, ਪਰ ਜੇ ਅੱਲਾਹ ਮੈਨੂੰ ਆਪਣੀਆਂ ਮਿਹਰਾਂ ਵਿੱਚ ਛੁਪਾ ਲਵੇ। ਸੋ ਤੁਸੀਂ ਖ਼ਾਲਿਸ ਅਤੇ ਵਿਚਾਲੇ ਵਾਲੀ ਰਾਹ ਆਪਣਾਉਂਦੇ ਹੋਏ ਨੇਕ ਕਰਮ ਕਰਦੇ ਰਹੋ, ਭਾਵ ਤੁਸੀਂ ਸਿੱਧੀ ਤੇ ਵਿਚਾਲੇ ਵਾਲੀ ਰਾਹ ਦੀ ਨੀਤੀ ਆਪਣਾਓ, ਸਵੇਰੇ-ਸ਼ਾਮ ਅਤੇ ਰਾਤ ਦੇ ਆਖ਼ਿਰੀ ਹਿੱਸੇ ਵਿਚ ਅੱਲਾਹ ਦੀ ਇਬਾਦਤ ਕਰੋ ਅਤੇ ਸਦਾ ਵਿਚਕਾਰ ਵਾਲੀ ਰਾਹ ਅਪਣਾਓ, ਇੱਥੋਂ ਤਕ ਕਿ ਤੁਸੀਂ ਆਪਣੀ ਇੱਛਾ ਅਨੁਸਾਰ ਜੰਨਤ ਵਿਚ ਜਾ ਪਹੁੰਚੋ। (ਸਹੀ ਬੁਖ਼ਾਰੀ, ਹਦੀਸ: 6463)

Sign up for Newsletter

×

Download Our Quran App

For a faster and smoother experience,
install our mobile app now.

Download Now