ਕੁਰਾਨ - 16:126 ਸੂਰਹ ਅਨ-ਨਹਲ ਅਨੁਵਾਦ, ਲਿਪੀਅੰਤਰਨ ਅਤੇ ਤਫਸੀਰ (ਤਫਸੀਰ).

126
وَإِنۡ عَاقَبۡتُمۡ فَعَاقِبُواْ بِمِثۡلِ مَا عُوقِبۡتُم بِهِۦۖ وَلَئِن صَبَرۡتُمۡ لَهُوَ خَيۡرٞ لِّلصَّـٰبِرِينَ

Transliteration: (Wa in 'aaqabtum fa'aaqiboo bimisli maa 'ooqibtum bihee wa la'in sabartum lahuwa khairul lissaabireen)

126਼ ਜੇ ਤੁਸੀਂ ਬਦਲਾ ਲੈਣਾ ਵੀ ਹੋਵੇ ਤਾਂ ਉੱਨਾ ਹੀ ਬਦਲਾ ਲਓ ਜਿੰਨੀ ਤੁਹਾਡੇ ਨਾਲ ਵਧੀਕੀ ਕੀਤੀ ਗਈ ਹੈ,2 ਪਰ ਜੇ ਤੁਸੀਂ ਸਬਰ ਕਰ ਲਵੋ ਤਾਂ ਸਬਰ ਕਰਨ ਵਾਲਿਆਂ ਲਈ ਇਹੋ ਵਧੀਆ ਗੱਲ ਹੈ।

ਸੂਰਹ ਅਨ-ਨਹਲ ਆਯਤ 126 ਤਫਸੀਰ




2 ਬਦਲਾ ਲੈਣ ਦੀਆਂ ਕਈ ਸ਼ਕਲਾਂ ਹਨ ਜਿਵੇਂ ਉੱਮੇ-ਮਆਵੀਆ ਹਿੰਦਾ ਰ:ਅ: ਨੇ ਅੱਲਾਹ ਦੇ ਰਸੂਲ ਨੂੰ ਬੇਨਤੀ ਕੀਤੀ ਕਿ ਅਬੂ-ਸੁਫ਼ਿਯਾਨ ਰ:ਅ: ਇਕ ਕੰਜੂਸ ਵਿਅਕਤੀ ਹੈ, ਜੇ ਉਸ ਨੂੰ ਬਿਨਾਂ ਦੱਸੇ ਉਸ ਦੇ ਮਾਲ ’ਚੋਂ ਖ਼ਰਚ ਕਰ ਲਵਾਂ, ਤਾਂ ਕੀ ਗੁਨਾਹ ਹੋਵੇਗਾ ? ਆਪ (ਸ:) ਨੇ ਫ਼ਰਮਾਇਆ ਤੂੰ ਅਤੇ ਤੇਰੇ ਬੱਚੇ ਆਪਣੇ ਗੁਜ਼ਾਰੇ ਲਈ ਵਧੀਆ ਤਰੀਕੇ ਨਾਲ ਬਿਨਾਂ ਕੋਈ ਫਾਲਤੂ ਖ਼ਰਚੇ ਤੋਂ ਲੈ ਸਕਦੇ ਹੋ। (ਸਹੀ ਬੁਖ਼ਾਰੀ, ਹਦੀਸ: 2) ● ਰਸੂਲ (ਸ:) ਤੋਂ ਪੁੱਛਿਆ ਗਿਆ, ਜਦੋਂ ਤੁਸੀਂ ਸਾਨੂੰ ਬਾਹਰ ਭੇਜਦੇ ਹੋ ਤਾਂ ਕਦੇ ਇੰਜ ਵੀ ਹੰਦਾ ਹੈ ਕਿ ਅਸੀਂ ਅਜਿਹੇ ਲੋਕਾਂ ਕੋਲ ਜਾ ਕੇ ਠਹਿਰਦੇ ਹਾਂ ਜਿਹੜੇ ਸਾਡੀ ਮਹਿਮਾਨਦਾਰੀ ਨਹੀਂ ਕਰਦੇ, ਤਾਂ ਇਸ ਸੰਬੰਧ ਵਿਚ ਤੁਹਾਡਾ ਕੀ ਵਿਚਾਰ ਹੈ ? ਆਪ (ਸ:) ਨੇ ਫ਼ਰਮਾਇਆ ਜੇ ਤੁਸੀਂ ਕਿਸੇ ਐਸੀ ਥਾਂ ਰੁਕੋ ਅਤੇ ਉਹ ਤੁਹਾਡੀ ਇਸ ਤਰ੍ਹਾਂ ਮਹਿਮਾਨਦਾਰੀ ਕਰਨ ਜਿੱਦਾਂ ਉਹਨਾਂ ਨੂੰ ਕਰਨੀ ਚਾਹੀਦੀ ਹੈ ਤਾਂ ਉਹਨਾਂ ਦੀ ਮਹਿਮਾਨਦਾਰੀ ਕਬੂਲ ਕਰ ਲੈਣੀ ਚਾਹੀਦੀ ਹੈ ਜੇ ਉਹ ਇੰਜ ਨਾ ਕਰਨ ਤਾਂ ਉਹਨਾਂ ਤੋਂ ਆਪਣਾ ਮਹਿਮਾਨਦਾਰੀ ਦਾ ਹੱਕ ਪ੍ਰਾਪਤ ਕਰੋ। (ਸਹੀ ਬੁਖ਼ਾਰੀ, ਹਦੀਸ: 2461)

Sign up for Newsletter

×

Download Our Quran App

For a faster and smoother experience,
install our mobile app now.

Download Now